Amazing News :- 33 Saal Pehla Khreedi Ring Ne Bnaya Crorepati

ਕਦੇ-ਕਦੇ ਜ਼ਿੰਦਗੀ ਵਿਚ ਵਾਪਰਨ ਵਾਲੀਆਂ ਘਟਨਾਵਾਂ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਲੰਡਨ ਵਿਚ ਰਹਿਣ ਵਾਲੀ 55 ਸਾਲ ਦੀ ਡੇਬਰਾ ਗੋਡਾਰਡ ਨਾਲ ਵਾਪਰੀ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। 33 ਸਾਲ ਪਹਿਲਾਂ ਇਕ ਸੇਲ ਵਿਚ ਡੇਬਰਾ ਨੂੰ ਇਹ ਮੁੰਦਰੀ ਪਸੰਦ ਆਈ ਸੀ, ਜੋ ਉਸ ਨੇ ਖਰੀਦ ਲਈ। ਉਸ ਸਮੇਂ ਉਸ ਕੋਲ ਪੈਸਿਆਂ ਦੀ ਕਮੀ ਸੀ ਅਤੇ ਹੀਰੇ ਦੀ ਮੁੰਦਰੀ ਪਾਉਣ ਦਾ ਸ਼ੌਂਕ ਰੱਖਣ ਕਾਰਨ ਉਸ ਨੇ ਇਹ ਮੁੰਦਰੀ ਮਜਬੂਰੀ ਵਿਚ ਖਰੀਦੀ ਸੀ।

ਕੁਝ ਸਮਾਂ ਪਹਿਲਾਂ ਡੇਬਰਾ ਦੀ ਮਾਂ ਇਕ ਰਿਸ਼ਤੇਦਾਰ ਦੇ ਧੋਖੇ ਦੀ ਸ਼ਿਕਾਰ ਹੋ ਗਈ ਅਤੇ ਉਸ ਦੀ ਸਾਰੀ ਬਚਤ ਬਰਬਾਦ ਹੋ ਗਈ। ਇਸ ਦੇ ਬਾਅਦ ਡੇਬਰਾ ਨੇ ਇਹ ਸੋਚ ਕੇ ਮੁੰਦਰੀ ਵੇਚਣ ਦਾ ਫੈਸਲਾ ਕੀਤਾ ਕਿ ਇਸ ਨੂੰ ਵੇਚ ਕੇ ਮਿਲੀ ਰਾਸ਼ੀ ਨਾਲ ਮਾਂ ਦੀ ਕੁਝ ਮਦਦ ਹੋ ਜਾਵੇਗੀ। ਡੇਬਰਾ ਦੱਸਦੀ ਹੈ ਕਿ ਉਨ੍ਹਾਂ ਨੇ ਇਹ ਮੁੰਦਰੀ ਤਕਰੀਬਨ 10 ਪੌਂਡ ਮਤਲਬ 925 ਰੁਪਏ ਵਿਚ ਖਰੀਦੀ ਸੀ। ਉਹ ਉਸ ਨੂੰ ਕਦੇ-ਕਦੇ ਹੀ ਪਹਿਨਦੀ ਸੀ। ਉਸ ਦਾ ਅਨੁਮਾਨ ਸੀ ਕਿ ਮੁੰਦਰੀ 69131.87 ਰੁਪਏ ਵਿਚ ਵਿਕ ਜਾਵੇਗੀ।

ਡੇਬਰਾ ਨੇ ਮੁੰਦਰੀ ਵੇਚਣ ਲਈ ਇਕ ਵਿਅਕਤੀ ਨਾਲ ਸੰਪਰਕ ਕੀਤਾ। ਜਿਵੇਂ ਹੀ ਵਿਅਕਤੀ ਨੇ ਮੁੰਦਰੀ ਨੂੰ ਦੇਖਿਆ ਉਸ ਨੇ ਡੇਬਰਾ ਨੂੰ ਮੁੰਦਰੀ ਵੇਚਣ ਦਾ ਕਾਰਨ ਪੁੱਛਿਆ। ਡੇਬਰਾ ਨੇ ਆਪਣੀ ਮਜਬੂਰੀ ਦੱਸੀ। ਉਸ ਵਿਅਕਤੀ ਨੇ ਮੁੰਦਰੀ ਦੀ ਜਾਂਚ ਦੇ ਬਾਅਦ ਦੱਸਿਆ ਕਿ ਜਿਸ ਮੁੰਦਰੀ ਨੂੰ ਉਹ ਪਿਛਲੇ 33 ਸਾਲ ਤੱਕ ਨਕਲੀ ਸਮਝ ਕੇ ਪਹਿਨਦੀ ਰਹੀ ਉਹ ਅਸਲ ਵਿਚ ਅਸਲੀ ਹੀਰੇ ਦੀ ਮੁੰਦਰੀ ਸੀ। ਇਹ ਸੁਣ ਕੇ ਡੇਬਰਾ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਲੱਗਭਗ ਬੇਹੋਸ਼ ਹੋ ਗਈ। ਕੁਝ ਦੇਰ ਬਾਅਦ ਸੁਨਿਆਰੇ ਨੇ ਡੇਬਰਾ ਨੂੰ ਦੱਸਿਆ ਕਿ ਉਸ ਦੀ ਮੁੰਦਰੀ ਵਿਚ ਲੱਗਾ ਨੱਗ 26.27 ਕੈਰਟ ਦਾ ਹੀਰਾ ਹੈ। ਇਹ ਵੀ ਪਤਾ ਚੱਲਿਆ ਕਿ ਇਹ ਹੀਰਾ ਬਹੁਤ ਪੁਰਾਣਾ ਸੀ। ਇਸ ਦੀ ਕੀਮਤ ਲੱਗਭਗ 7,40,000 ਪੌਂਡ (ਕਰੀਬ 6.8 ਕਰੋੜ ਰੁਪਏ) ਤੋਂ ਵੱਧ ਹੈ।

ਸੁਨਿਆਰੇ ਨੇ ਮੁੰਦਰੀ ਨੀਲਾਮ ਕਰਨ ਦਾ ਸੁਝਾਅ ਦਿੱਤਾ। ਇਸ ਸਲਾਹ ਨੂੰ ਡੇਬਰਾ ਨੇ ਮੰਨ ਲਿਆ। ਮੁੰਦਰੀ ਦੀ ਨੀਲਾਮੀ ਨਾਲ ਡੇਬਰਾ ਨੂੰ 68210115 ਰੁਪਏ ਦੀ ਰਾਸ਼ੀ ਮਿਲੀ। ਹਰ ਤਰ੍ਹਾਂ ਦਾ ਟੈਕਸ ਅਦਾ ਕਰਨ ਦੇ ਬਾਅਦ ਡੇਬਰਾ ਨੂੰ ਕਰੀਬ 4.5 ਕਰੋੜ ਰੁਪਏ ਮਿਲੇ।ਨੀਲਾਮੀ ਨਾਲ ਮਿਲੀ ਰਾਸ਼ੀ ਨਾਲ ਡੇਬਰਾ ਨੇ ਆਪਣੀ 72 ਸਾਲਾ ਮਾਂ ਲਈ ਕਈ ਤੋਹਫੇ ਖਰੀਦੇ ਹਨ। ਨਾਲ ਹੀ ਜਿਊਲਰੀ ਕੰਪਨੀ ਵੀ ਖੋਲ੍ਹੀ ਹੈ। ਇਸ ਕੰਪਨੀ ਵਿਚ ਲੁਕੇ ਹੋਏ ਰਤਨਾਂ ਦੀ ਖੋਜ ਕੀਤੀ ਜਾਂਦੀ ਹੈ। ਡੇਬਰਾ ਨੇ ਇਕ ਕਿਤਾਬ ਵੀ ਲਿਖੀ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਕਮਾਈ ਹੋਣ ਦੀ ਉਮੀਦ ਹੈ। ਡੇਬਰਾ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਕਿਤਾਬ ਵਿਕੀ ਤਾਂ ਇਸ ਨਾਲ ਮਿਲਣ ਵਾਲੀ ਰਾਸ਼ੀ ਚੈਰਿਟੀ ਹੋਮਜ਼ ਨੂੰ ਦੇਵੇਗੀ।