Goat Eaten 66000 Rupees Of Poor Farmer

ਭੁੱਖ ਬਹੁਤ ਹੀ ਅਜੀਬ ਚੀਜ ਹੁੰਦੀ ਹੈ |ਇਨਸਾਨ ਹੋਵੇ ਜਾਂ ਜਾਨਵਰ ਭੁੱਖ ਲੱਗਣ ਤੋਂ ਬਾਅਦ ਉਹ ਕੁੱਝ ਵੀ ਖਾ ਜਾਣਦਾ ਹੈ |ਜੇਕਰ ਇਸ ਪਾਪੀ ਪੇਟ ਦਾ ਸਵਾਲ ਨਾ ਹੁੰਦਾ ਤਾਂ ਸ਼ਾਇਦ ਕੋਈ ਕੰਮ ਵੀ ਨਹੀਂ ਕਰਦਾ |ਲੋਕ ਦਿਨ-ਰਾਤ ਬਹੁਤ ਮਿਹਨਤ ਇਸ ਲਈ ਕਰਦੇ ਹਨ ਕਿ ਉਹਨਾਂ ਦਾ ਪੇਟ ਭਰਨ ਦੇ ਲਈ ਦੋ ਸਮੇਂ ਦੀ ਰੋਟੀ ਮਿਲ ਸਕੇ, ਪਰ ਜਾਨਵਰ ਤਾਂ ਅਜਿਹਾ ਨਹੀਂ ਕਰ ਸਕਦੇ |ਉਹ ਆਪਣੇ ਮਾਲਿਕ ਤੇ ਹੀ ਨਿਰਭਰ ਰਹਿੰਦੇ ਹਨ |ਜੰਗਲ ਵਿਚ ਰਹਿਣ ਵਾਲੇ ਜਾਨਵਰ ਆਪਣੀ ਮਰਜੀ ਨਾਲ ਖਾਂਦੇ ਹਨ, ਪਰ ਜਦ ਉਹਨਾਂ ਨੂੰ ਕੋਈ ਪਾਲਤੂ ਬਣਾ ਲੈਂਦਾ ਹੈ ਤਾਂ ਅਜਿਹੇ ਜਾਨਵਰਾਂ ਨੂੰ ਖਾਣਾ ਮਾਲਿਕ ਦੀ ਮਰਜੀ ਦੇ ਹਿਸਾਬ ਨਾਲ ਹੀ ਮਿਲਦਾ ਹੈ, ਘਰ ਵਿਚ ਜੋ ਜਾਨਵਰ ਪਾਲੇ ਜਾਂਦੇ ਹਨ, ਉਹ ਇੱਕ ਪਰਿਵਾਰਿਕ ਮੈਂਬਰ ਦੀ ਤਰਾਂ ਹੁਉਂਦੇ ਹਨ |

ਲੋਕ ਉਹਨਾਂ ਦਾ ਖਿਆਲ ਆਪਣੇ ਬੱਚਿਆਂ ਦੀ ਤਰਾਂ ਰੱਖਦੇ ਹਨ, ਪਰ ਹਰ ਕੋਈ ਅਜਿਹਾ ਨਹੀਂ ਕਰਦਾ |ਕਈ ਵਾਰ ਜਾਨਵਰਾਂ ਨੂੰ ਸਮੇਂ ਚਾਰਾ ਪਾਉਣਾ ਭੁੱਲ ਜਾਣਦੇ ਹਾਂ |ਉਸਦਾ ਨਤੀਜਾ ਇੰਨਾਂ ਭਿਆਨਕ ਹੋਵੇਗਾ,ਤੁਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ |ਜੀ ਹਾਂ ਇੱਕ ਭੁੱਖੀ ਬੱਕਰੀ ਨੇ ਭੁੱਖ ਦੇ ਵਸੀਭੂਤ ਹੋ ਕੇ ਆਪਣੇ ਮਾਲਿਕ ਦੇ 66,000 ਰੁਪਏ ਦੇ ਨੋਟ ਖਾ ਲਏ |ਇਹ ਮਾਮਲਾਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਦੇ ਇੱਕ ਪਿੰਡ ਦਾ ਹੈ |ਬੱਕਰੀ ਭੁੱਖੀ ਸੀ |ਕੋਲ ਖੜ੍ਹੇ ਮਾਲਿਕ ਸਰਵਸ਼ ਕੁਮਾਰ ਦੀ ਜੇਬ ਵਿਚ 66,000 ਰੁਪਏ ਪਏ ਸੀ, ਬੱਕਰੀ ਨੇ ਆਪਣੇ ਕਿਸਾਨ ਮਾਲਿਕ ਦੀ ਜੇਬ ਵਿਚ ਮੂੰਹ ਪਾਇਆ ਅਤੇ ਪੈਸੇ ਕੱਢ ਕੇ ਚਬਾਉਣ ਲੱਗੀ, ਸਰਵਸ਼ ਨੇ ਦੱਸਿਆ ਕਿ ਇਹ ਪੈਸੇ ਮਕਾਉਣ ਬਣਾਉਣ ਦੇ ਲਈ ਇਕੱਠੇ ਕਰ ਰਿਹਾ ਸੀ |ਜਦ ਸਰਵਸ਼ ਦੀ ਨਜਰ ਆਪਣੀ ਬੱਕਰੀ ਤੇ ਪਈ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ |ਦਰਾਸਲ ਬੱਕਰੀ ਉਸਦੀ ਜੇਬ ਵਿਚ ਰੱਖੇ ਨੋਟਾਂ ਨੂੰ ਕੱਢ ਕੇ ਚਬਾ ਰਹੀ ਸੀ |ਸਰਵਸ਼ ਨੇ ਬੱਕਰੀ ਨੂੰ ਚਬਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ, ਬੱਕਰੀ ਨੇ ਕਾਫੀ ਨੋਟ ਚਬਾ ਕੇ ਖਰਾਬ ਕਰ ਦਿੱਤੇ ਸਨ |

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸਭ ਨੋਟ 2000 ਦੇ ਸਨ |ਸਰਵਸ਼ ਦੇ ਕੋਲ ਕੁੱਲ 33 ਨੋਟ ਸਨ, ਜਿਸ ਵਿਚੋਂ ਬੱਕਰੀ 31 ਨੋਟ ਚਬਾ ਚੁਕੀ ਸੀ |ਉਸਦੇ ਕੋਲ ਕੇਵਲ 2 ਹੀ ਨੋਟ ਬੱਚ ਪਾਏ ਸਨ |ਸਰਵਸ਼ ਨੇ ਦੱਸਿਆ ਕਿ ਬੱਕਰੀ ਨੂੰ ਕਾਗਜ ਖਾਣਾ ਬਹੁਤ ਪਸੰਦ ਸੀ, ਮੌਕਾ ਮਿਲਦਿਆਂ ਹੀ ਉਸਨੇ ਨੋਟ ਚਬਾਉਣੇ ਸ਼ੁਰੂ ਕਰ ਦਿੱਤੇ ਮੈਂ ਕੁੱਝ ਕਰ ਵੀ ਨਹੀਂ ਪਾਇਆ ਕਿਉਂਕਿ ਇਹ ਬੱਕਰੀ ਮੇਰੇ ਬੱਚੇ ਦੇ ਸਮਾਨ ਹੈ |ਜਿਵੇਂ ਹੀ ਪਿੰਡ ਵਾਲੀਆਂ ਤੱਕ ਇਹ ਖਬਰ ਪਹੁੰਚੀ ਸਭ ਸਰਵਸ਼ ਦੀ ਬੱਕਰੀ ਨੂੰ ਦੇਖਣ ਆ ਗਏ |ਕੁੱਝ ਲੋਕਾਂ ਨੇ ਬੱਕਰੀ ਨੂੰ ਵੇਚਣ ਦੀ ਵੀ ਸਲਾਹ ਦਿੱਤੀ, ਕਿਉਂਕਿ ਇਹ ਬੱਕਰੀ ਉਸਦੇ ਲਈ ਬਦਕਿਸਮਤੀ ਲੈ ਕੇ ਆਈ ਹੈ |ਇੱਕ ਗੁਆਂਢੀ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ, ਉਸਨੇ ਕਿਹਾ ਕਿ ਬੱਕਰੀ ਅਪਰਾਧੀ ਹੈ, ਇਸਨੂੰ ਪੁਲਿਸ ਦੇ ਹਵਾਲੇ ਕਰ ਦਵੋ ਜਦਕਿ ਸਰਵਸ਼ ਅਤੇ ਉਸਦੀ ਪਤਨੀ ਨੇ ਕਿਹਾ ਅਸੀਂ ਇੰਨੇ ਦੁਸ਼ਟ ਨਹੀਂ ਹਾਂ, ਇਹ ਸਾਡੇ ਬੱਚਿਆਂ ਦੀ ਤਰਾਂ ਹੈ |