LUDHIANA: Young people celebrated Chocolate Day, organized ‘Bread Day’ for the needy, Guru ka Langar

ਸਾਨੂੰ ਸਭ ਨੂੰ ਪਤਾ ਹੈ ਇਹ ਮਹੀਨਾ ਅੰਗਰੇਜ਼ੀ ਕੈਲੰਡਰ ਮੁਤਾਬਕ “ਵੈਲੇਨਟਾਈਨ ਡੇਅ ‘ ਭਾਵ ਚਾਕਲੇਟ ਕਿਸ ਡੇ ਆਦਿ ਦਿਨ ਚੱਲ ਰਹੇ ਪਰ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਨੇ ਇੱਕ ਵੱਖਰਾ ਉਪਰਾਲਾ ਕੀਤਾ ਹੈ ਉਨ੍ਹਾਂ ਨੇ ਇਨ੍ਹਾਂ ਦਿਨਾਂ ਤੇ ਫਾਲਤੂ ਚ ਪੈਸੇ ਖਰਾਬ ਕਰਨ ਵਾਲਿਆ ਨੂੰ ਵੱਡੀ ਨਸੀਹਤ ਦਿੱਤੀ ਹੈ। ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ ‘ਰੋਟੀ ਡੇਅ’, ਲੋੜਵੰਦਾਂ ਨੂੰ ਛਕਾਇਆ ਲੰਗਰ ਜਿਥੇ ਇੱਕ ਪਾਸੇ ਸਾਡੇ ਦੇਸ਼ ਦੇ ਨੌਜਵਾਨ ਵੈਲੇਨਟਾਈਨ ਵੀਕ ਮਨਾਉਣ ‘ਚ ਰੁੱਝੇ ਹੋਏ ਹਨ, ਉਥੇ ਹੀ ਲੁਧਿਆਣਾ ਦੇ ਨੌਜਵਾਨਾਂ ਨੇ ਲੰਗਰ ਲਾ ਕੇ ‘ਰੋਟੀ ਡੇਅ’ ਮਨਾਇਆ ਗਿਆ।ਇਸ ਹਫਤੇ ਨੂੰ ਵੈਲਨਟਾਈਨ ਡੇਅ ਹਫਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਬੀਤੇ ਦਿਨ ਯੂਥ ਅਕਾਲੀ ਦਲ ਤੇ ਕੁੱਝ ਸਿੱਖ ਜਥੇਬੰਦੀਆਂ ਵਲੋਂ ਮਿਲ ਕੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਲੰਗਰ ਲਾ ਕੇ ‘ਰੋਟੀ ਡੇਅ’ ਮਨਾਇਆ। ਜਿਸ ਦੌਰਾਨ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗਰੀਬ ਲੋੜਵੰਦਾਂ ਨੂੰ ਲੰਗਰ ਛਕਾਇਆ ਤੇ ਦੂਜੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਕਿ ਵੈਲੇਨਟਾਈਨ ਡੇਅ ‘ਤੇ ਪੈਸੇ ਖਰਾਬ ਕਰਨ ਦੀ ਥਾਂ ਗਰੀਬਾਂ ਦੀ ਮਦਦ ਕੀਤੀ ਜਾਵੇ। ਇਸ ਦੌਰਾਨ ਯੂਥ ਅਕਾਲੀ ਦਲ ਜੋਨ-2 ਦੇ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਲੰਗਰ ਦੀ ਪ੍ਰਥਾ ਗੁਰੂਆਂ ਵਲੋਂ ਹੀ ਚਲਾਈ ਗਈ ਹੈ ਅਤੇ ਉਹ ਗੁਰੂਆਂ ਦੇ ਸੁਨੇਹੇ ਨੂੰ ਹੀ ਅੱਗੇ ਪਹੁੰਚਾ ਰਹੇ ਹਨ।ਗੁਰੂ ਕਾ ਲੰਗਰ ਸਿਖੀ ਦੇ ਚਾਰ ਸਿਧਾਂਤ ਸਿਧ ਕਰਦਾ ਹੈ, ਸਮਾਜਿਕ ਬਰਾਬਰਤਾ, ਭਾਈਚਾਰਕ ਸਾਂਝੀਵਾਲਤਾ, ਪਰਉਪਕਾਰ ਅਤੇ ਸੇਵਾ । ਮੁਗਲ ਸਮਰਾਟ ਅਕਬਰ ਨੇ 1565 ਵਿਚ ਪੰਗਤ ਵਿਚ ਗੁਰੂ ਕਾ ਲੰਗਰ ਛਕਿਆ ਅਤੇ ਇਸ ਅਨੋਖੀ ਪ੍ਰੰਪਰਾ ਤੋਂ ਪ੍ਰਭਾਵਤ ਹੋ ਕੇ ਗੁਰੂ ਅਮਰ ਦਾਸ ਸਾਹਿਬ ਦੇ ਦਰਸ਼ਨ ਸਮੇਂ ਲੰਗਰ ਦੇ ਨਾ ਜਗੀਰ ਲਾਉਣ ਦੀ ਇਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਇਹ ਕਹਿਕੇ ਨਾਂਹ ਕਰ ਦਿਤੀ ਕਿ ‘ ਗੁਰੂ ਕਾ ਲੰਗਰ ਗੁਰਸਿਖਾਂ ਦੀ ਸੱਚੀ ਸੇਵਾ ਅਤੇ ਸੁੱਚੀ ਕਮਾਈ ਨਾਲ ਹੀ ਚੱਲੇ ਤਾਂ ਠੀਕ ਹੈ।

‘ਗੁਰੂ ਸਾਹਿਬਾਨ ਨੇ ਜਿਸ ਸਮੇਂ ਲੰਗਰ ਦੀ ਮਰਯਾਦਾ ਚਲਾਈ ਸੀ ਓਦੋਂ ਆਮ ਜਨੰਤਾ ਦੀ ਆਰਥਕ ਦਸ਼ਾ, ਸਹੂਲਤਾਂ ਦੀ ਘਾਟ ਅਤੇ ਪ੍ਰਚਲਤ ਬ੍ਰਾਹਮਣਵਾਦੀ ਸਮਾਜਿਕ ਪਰੰਪਰਾ ਕਰਕੇ ਹਿੰਦੋਸਤਾਨ ਦਾ ਸਮੁੱਚਾ ਸਮਾਜ ਭੋਜਨ ਭੁੰਜੇ, ਸਫਾਂ, ਮੂਹੜ੍ਹਿਆਂ, ਪੀਹੜੀਆਂ ਆਦਿ ਉੱਤੇ ਬਹਿ ਕੇ ਹੀ ਛਕਦਾ ਸੀ । ਗੁਰੂ ਸਹਿਬਾਨਾ ਨੇ ਸਿੱਖੀ ਦੇ ਸਮਾਜਕ ਬਰਬਰਤਾ ਦੇ ਸਿਧਾਂਤ ਦੀ ਪੂਰਤੀ ਲਈ ਸਮੇਂ ਦੇ ਰਸਮੋ ਰਿਵਾਜ ਅਨੁਸਾਰ ਸਿੱਖ਼/ਅਸਿੱਖ਼ ਸੰਗਤਾਂ ਨੂੰ ਭੁੰਜੇ ਪੰਗਤ ਵਿਚ ਬਰਾਬਰ, ਇਕੱਠੇ ਬਹਿ ਕੇ ਗੁਰੂ ਕਾ ਲੰਗਰ ਛਕਣ ਦਾ ਉਦੇਸ਼ ਦਿੱਤਾ ।