Protest against life imprisonment for three Sikh youth

ਕਾਮਰੇਡ ਰਾਜਵਿੰਦਰ ਰਾਣਾ 15 ਫਰਵਰੀ ਨੂੰ ਪਾਰਟੀਆਂ /ਸੰਗਠਨਾਂ ਦੀ ਸਾਂਝੀ ਮੀਟਿੰਗ ਸੱਦੀ ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਨਜਾਇਜ਼ ਸਜ਼ਾ ਦੇ ਖਿਲਾਫ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਦੇ ਸੱਦੇ ‘ਤੇ ਦਿੱਤੇ ਗਏ ਰੋਸ ਧਰਨੇ ਵਿੱਚ ਸ਼ਾਮਿਲ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਨੇ ਨਾਇਬ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਸਰਕਾਰ ਆਪਣੀਆਂ ਵਿਸ਼ੇਸ਼ ਤਾਕਤਾਂ ਦੀ ਵਰਤੋਂ ਕਰਕੇ ਅਧਾਰਹੀਣ ਦੋਸ਼ਾਂ ਦੇ ਆਧਾਰ ਤੇ ਦਿੱਤੀ ਗਈ ਇਸ ਨਜਾਇਜ਼ ਸਜ਼ਾ ਨੂੰ ਰੱਦ ਕਰੇ। ਇਸ ਮੁੱਦੇ ਤੇ ਅਗਲੇ ਐਕਸ਼ਨ ਬਾਰੇ ਵਿਚਾਰ ਕਰਨ ਲਈ 15 ਫਰਵਰੀ ਨੂੰ ਸਵੇਰੇ 10 ਵਜੇ ਗੁਰੂਦੁਆਰਾ ਸਿੰਘ ਸਭਾ ਮਾਨਸਾ ਵਿਖੇ ਇਸ ਸਜ਼ਾ ਦਾ ਵਿਰੋਧ ਕਰਨ ਵਾਲੀਆਂ ਸਮੂਹ ਪਾਰਟੀਆਂ ਅਤੇ ਜਥੇਬੰਦੀਆਂ ਦੀ ਇੱਕ ਮੀਟਿੰਗ ਵੀ ਬੁਲਾਈ ਗਈ ਹੈ।

ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਦੇਸ਼ ਵਿੱਚ ਬੀ.ਜੇ.ਪੀ. ਤੇ ਸੰਘ ਪਰਿਵਾਰ ਵੱਲੋਂ ਚਲਾਏ ਜਾ ਰਹੇ ਅਖੌਤੀ ਰਾਸ਼ਟਰਵਾਦੀ ਪ੍ਰਚਾਰ ਅਤੇ ਫਿਰਕੂ ਫਾਸੀਵਾਦੀ ਵਿਚਾਰਧਾਰਾ ਨੇ ਪੁਲਸ, ਅਫਸਰਸ਼ਾਹੀ ਤੇ ਨਿਆਂ ਪਾਲਿਕਾ ਤੱਕ ਨੂੰ ਦਲਿਤਾਂ, ਘੱਟ ਗਿਣਤੀਆਂ ਅਤੇ ਖੱਬੇ ਪੱਖੀ ਜਮਹੂਰੀ ਸ਼ਕਤੀਆਂ ਖਿਲਾਫ ਉਲਾਰ ਅਤੇ ਜ਼ਹਿਰੀਲਾ ਬਣਾ ਦਿੱਤਾ ਹੈ। ਅਗਰ ਖਾਲਿਸਤਾਨ ਦੀ ਗੱਲ ਕਰਨਾ ਦੇਸ਼ ਧ੍ਰੋਹ ਹੈ, ਤਾਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਅਤੇ ਮੌਜੂਦਾ ਸੰਵਿਧਾਨ ਨੂੰ ਰੱਦ ਕਰਕੇ ਮਨੂੰ ਸਮਿਰਤੀ ਨੂੰ ਦੇਸ਼ ਦਾ ਸੰਵਿਧਾਨ ਬਣਾਉਣ ਦਾ ਪ੍ਰਚਾਰ ਤੇ ਨਾਅਰੇ ਦੇਸ਼ ਧ੍ਰੋਹ ਕਰਾਰ ਕਿਉਂ ਨਹੀਂ ਦਿੱਤੇ ਜਾਂਦੇ ?